ਮੌਤ ਨਾਲੋਂ ਭੁੱਖ ਬੁਰੀ, ਰਾਤ ਨੂੰ ਖਾਦੀ , ਸੁਬਾਹ ਫੇਰ ਖੜੀ

 ਦਿਲ ਦਰਿਆ ਸੁਮੋਦਰੋ ਡੂੰਘੇ, ਕੌਣ ਦਿਲਾਂ ਦੀਆ ਜਾਣੇ

ਗੁਲਾਮ ਫਰੀਦਾ ਦਿਲ ਉੱਥੇ ਦੇਈਏ ਜਿੱਥੇ 

ਅਗਲਾ ਕਦਰ ਵੀ ਜਾਣੇ। 

ਫਰੀਦਾ ਰੱਬ ਨੇ ਬੰਨ੍ਹਿਆ ਸੰਗਲਾਂ ਦੇ ਨਾਲ, ਫ਼ੱਕਰ ਆਣ ਛੁਡਾਵੇ
ਫੱਕਰਾਂ ਦਾ ਬੰਨ੍ਹਿਆ ਧਾਗੇ ਨਾਲ, ਰੱਬ ਵੀ ਖੋਲ ਪਾਵੇ
ਲਾਦੇ ਛਿਲਕਾ ਰੂਹਾਂ ਤੋ, ਜੋ ਐਬਾਂ ਨਾਲ ਰੰਗੀਆਂ ਨੇ
ਅਸਾਂ ਖੈਰਾ ਖੁਦ ਦੀਆਂ ਮੰਗੀਆਂ ਨਹੀਂ, ਬਸ ਝਲਕਾਂ ਤੇਰੀਆਂ ਮੰਗੀਆਂ ਨੇ
ਨਿੱਤ ਪਾਵੇ ਲੀੜੇ ਧੋ ਧੋ  , ਰੂਹ ਅੰਦਰੋ ਸਾਫ਼ ਨਾ ਹੋਈ
ਕਰਮ ਕਰੇਦਾ ਨਿੱਤ ਹੀ ਕਾਲੇ, ਫ਼ਿਰ ਰੱਬ ਕੋਲ ਜਾਦਾ ਰੋਈ
ਨਾ ਤੂੰ ਰਹਿਣਾ ਨਾ ਮੈ ਰਹਿਣਾ
ਫਿਰ ਗਰੂਰ ਕਰ ਕੀ ਲੈਣਾ
ਵਾਹ ਵਾਹ ਲੀਕਾ ਈਲਮ ਦੀਆਂ, ਲੱਭੀ ਕੋਈ ਨਾ ਰਾਹ
ਤੂੰ ਆਪੇ ਲਿੱਖ ਕੇ ਮੇਟਦਾ, ਸਾਡੀ ਕਦੇ ਵੀ ਨਾ ਚੱਲੀ ਵਾਹ

ਗੱਲ ਦਿਲ ਤੂੰ ਨਾ ਲਾਇਆ ਕਰ, ਹਰ ਵੇਲੇ  ਮਸਤ ਕਹਾਇਆ ਕਰ

ਕੀ ਲੈਣਾ ਉੱਚਾ ਹੋ ਕੇ ਤੂੰ, ਨੀਵੇਂ ਰਹਿ ਕੇ ਸ਼ੁਕਰ ਮਨਾਇਆ ਕਰ

ਹਰ ਗਲੀ ਮੌੜ ਤੇ ਠੱਗੀ ਹੈ, ਤੇ ਪੈਰ ਪੈਰ ਤੇ ਧੋਖਾ ਹੈ
ਜਜਬਾਤਾਂ ਨਾਲ ਖੇਡਣ ਦਾ, ਇੱਥੇ ਚਲਿਆ ਰਿਵਾਜ਼ ਅਨੋਖਾ ਹੈ
ਦੇਖ ਉਜੜਦੀ ਕਿਸੇ ਦੀ ਕੁੱਲੀ, ਛੱਡ ਦੇ ਜਸ਼ਨ ਮਨਾਉਣਾ
ਤੇਰੇ ਨਾਲ ਪੱਤਾ ਨਹੀਂ ਬੰਦਿਆਂ ਹਾਲੇ ਕੀ ਕੀ ਹੋਣਾ

ਕੋਈ ਆਖਦਾ ਰੱਬ ਦਾ ਰੂਪ ਇਸਨੂੰ

ਕੋਈ ਰੱਬ ਦਾ ਇਸਨੂੰ ਵਜੀਰ ਆਖੇ
ਰੱਬ ਉਹਨੂੰ ਨਹੀ ਮੌੜ ਸਕਦਾ
ਗੱਲ ਮੌਜ ਵਿੱਚ ਜਿਹੜੀ ਫਕੀਰ ਆਖੇ

ਕਿੱਥੇ ਲੱਭਣ ਤੁਰਿਆ ਹੀ ਤੂੰ, ਉਸ ਦਾ ਕੋਈ ਦੇਸ ਨਹੀਂ
ਤੂੰ ਹੀ ਕਾਲੇ ਚਿੱਟੇ ਪਾਉਂਦਾ,  ਉਸਦਾ ਕੋਈ ਭੇਸ ਨਹੀਂ
ਫਰੀਦਾ ਤੇਰੀ ਝੋਪੜੀ, ਗੱਲ ਕੱਟਿਆ ਕੇ ਪਾਸ
ਜੋ ਕਰਨਗੇ , ਸੋ ਭਰਨਗੇ, ਤੂੰ ਕਿਉਂ ਬੈਠਾ ਉਦਾਸ
 

ਚਮਕ ਦਮਕ ਨਾ ਦੇਖ ਸੱਜਣਾਂ, ਦੇਖ ਨਾ ਸੁੰਦਰ ਮੁਖੜੇ

ਹਰ ਮੁਖੜੇ ਦੇ ਅੰਦਰ ਦਿਲ ਹੈ, ਦਿਲ ਦੇ ਅੰਦਰ ਦੁਖੜੇ


ਫਰੀਦਾ ਮੌਤ ਨਾਲੋ ਭੁੱਖ ਬੁਰੀ

ਰਾਤ ਨੂੰ ਖਾਦੀ, ਸੁਬਾਹ ਫ਼ੇਰ ਖੜੀ
ਝੂਠ ਬੋਲੀ ਨਾ, ਘੱਟ ਤੋਲੀ ਨਾ
ਦੱਗਾ ਕਿਸੇ ਨਾਲ ਮਨਾ ਕਮਾਈ ਨਾ

ਪਾਟੀਆਂ ਲੀਰਾਂ ਚ ਵੀ ਕਈ ਅਮੀਰ ਹੁੰਦੇ ਨੇ

ਹਾਸਾ  ਕਿਸੇ  ਦਾ ਕਦੇ ਉਡਾਈ ਨਾ
ਨੀਵੇਂ ਰਹਿ ਚਲ ਬੰਦਿਆਂ, ਸਮੇ ਦੀ ਸੱਟ ਕਰਾਰੀ ਏ
ਆਪਣੇ ਦਮ ਤੇ ਜਿਉਣਾ ਮਾੜਾ ਨਹੀਂ, ਪਰ ਬਹੁਤੀ ਮੈ ਵੀ ਮਾੜੀ ਏ
ਅਕਲਾ ਵਾਲੇ ਤੁਰ ਗੇ ਇੱਥੋ, ਖਾਲੀ ਪਲਿਆ ਨਾਲ
ਮੈਂ ਰੱਬ ਘੁੰਮਦਾ ਵੇਖਿਆ,  ਝੱਲ ਵਲਲਿਆ ਨਾਲ

ਕੈਸੀ ਰਮਝ ਫਕੀਰਾਂ ਤੇਰੀ, ਸ਼ੇਹਦ ਗੂੜੇ ਤੋ ਵੀ ਮਿੱਠੀ
ਆਈ ਜਵਾਨੀ ਹਰ ਕੋਈ ਦੇਖੇ, ਜਾਦੀ ਕਿਸੇ ਨਾ ਡਿੱਠੀ

ਕੀ ਮਨਿਆਦ ਬੰਦਿਆਂ ਤੇਰੀ, ਅੰਤ ਮਿੱਟੀ ਦੀ ਮਿੱਟੀ


Comments