ਹੱਥੀ ਤੋਰੀ ਮੈ ਭੈਣ ਦੀ ਡੋਲੀ।

 ਹੱਥੀ ਤੋਰੀ ਮੈ ਭੈਣ ਦੀ ਡੋਲੀ

ਮੈਨੂੰ ਰੱਖ ਲੈ,

ਅੱਜ ਦੀ ਰਾਤ ਵੇ, 

ਬਾਬੁਲ ਵਿਦਾ ਕਰੇਂਦਿਆ।

ਮੇਰੀਆਂ ਮਾਮੀਆਂ ਮਾਸੀਆਂ ਚਾਚੀਆਂ ਤੇ ਭੂਆਂ ਤੇ ਹੋਰ ਰਿਸaਤੇਦਾਰ ਅੋਰਤਾਂ ਮੇਰੀ ਮਾਂ ਦੇ ਨਾਲ ਰੋਂਦੀਆਂ ਹੋਈਆਂ ਇਹ ਗੀਤ ਗਾ ਰਹੀਆਂ ਸੀ ਤੇ ਮੇਰੀ ਵੱਡੀ ਭੈਣ ਪਰਮ ਦੁਲ੍ਹਹਣ ਬਣੀ ਆਪਣੇ ਦੁਲ੍ਹੇ ਦਾ ਪੱਲੂ ਫੜਕੇ ਵਿਦਾ ਹੋ ਰਹੀ ਸੀ । ਅਸੀ ਦੋਨੇ ਭਰਾ, ਮੇਰਾ ਦੋਸਤ ਸaਾਮ ਚੁੱਘ ਤੇ ਮੇਰੇ ਚਚੇਰੇ, ਮਸੇਰੇ ਭਰਾ ਡੋਲੀ ਦੇ ਪਿੱਛੇ ਪਿੱਛੇ ਆਪਣੀਆਂ ਕਮੀਜਾਂ ਦੀ ਝੋਲੀ ਵਿੱਚ ਭੈਣ ਦੁਆਰਾ ਆਪਣੇ ਉਪਰ ਦੀ ਪਿਛਾਂਹ ਨੂੰ ਸੁੱਟੇ ਜਾ ਰਹੇ ਜੌ ਪੁਆ ਰਹੇ ਸੀ ਤੇ ਨਾਲੇ ਰੋ ਰਹੇ ਸੀ।ਮੇਰੀ ਮਾਂ ਦਾ ਤਾਂ ਰੋ ਰੋ ਕੇ ਬੁਰਾ ਹਾਲ ਸੀ ਤੇ ਮੇਰੇ ਪਾਪਾ ਵਾਰੀ ਵਾਰੀ ਮੇਰੀ ਭੈਣ ਦੇ ਗਲੇ ਲੱਗਕੇ ਹੁਭਾਂ ਮਾਰਕੇ ਰੋਦੇ ਤੇ ਕੋਈ ਨਾ ਕੋਈ ਉਹਨਾ ਨੂੰ ਪਾਸੇ ਕਰਕੇ ਚੁੱਪ ਕਰਾ ਦਿੰਦਾ। ਇਹ ਰੋਣ ਕੋਈ ਲੋਕ ਦਿਖਾਵਾ ਨਹੀ ਸੀ ਅੰਦਰੋ ਜਜਬਾਤੀ ਵਹਿਣ ਸੀ। ਤੇ ਜਿਸਦਾ ਹੱਲ ਸਿਰਫ ਰੋਣਾ ਹੀ ਸੀ। ਲੜਕੀ ਦੀ ਵਿਦਾਈ ਸਮੇ ਹਰਕਿਸੇ ਦੇ ਹੀ ਹੰਝੂ ਨਿਕਲ ਆਉੱਦੇ ਹਨ।ਕਿਸੇ ਦੀ ਵਿਦਾਈ ਮੋਕੇ  ਵਿਆਹੀਆਂ ਕੁੰਵਾਰੀਆਂ ਛੋਟੀਆਂ ਵੱਡੀਆਂ ਸਭ ਰੋਂਦੀਆਂ ਹਨ।ਮੈ ਤੇ ਮੇਰਾ ਦੋਸਤ ਬਰਾਤ ਦੇ ਰੋਟੀ ਖਾਣ ਤੋ ਕਾਫੀ ਦੇਰ ਬਾਅਦ ਖਾਣੇ ਆਲੀ ਪਲੇਟ ਵਿੱਚ ਕੁਝ ਕੁ ਚੋਲ ਦਹੀ ਤੇ ਪਨੀਰ ਦੀ ਸਬਜੀ ਪਾਕੇ ਖਾਣ ਹੀ ਲੱਗੇ ਸੀ ਕਿ ਕਿਸੇਨੇ ਸਨੇਹਾ ਦਿੱਤਾ ਕਿ ਡੋਲੀ ਤੁਰਨ ਲੱਗੀ ਹੈ ਤੁਹਾਨੂੰ ਦੋਨਾ ਨੂੰ ਘਰੇ ਬੁਲਾਇਆ ਹੈ। ਮੇਰਾ ਦੋਸਤ ਜਾਣਦਾ ਸੀ ਕਿ ਅਸੀ ਦੋਨਾਂ ਨੇ ਹੀ ਸਵੇਰ ਦਾ ਕੁਝ ਨਹੀ ਸੀ ਖਾਧਾ ਤੇ ਵਿਦਾਈ ਤੋ ਪਹਿਲਾਂ ਪਹਿਲਾਂ ਕੁਝ ਨਾ ਕੁਝ ਖਾ ਲਿਆ ਜਾਵੇ। ਉਸਨੂੰ ਆਪਣੇ ਨਾਲੋ ਵੱਧ ਮੇਰੀ ਚਿੰਤਾ ਸੀ।ਇਸੇ ਲਈ ਹੀ ਮੈਨੂੰ ਉਹ ਧੱਕੇ ਨਾਲ ਖਾਣਾ ਖਾਣ ਲਈ ਪੰਡਾਲ ਵੱਲ ਲੈ ਗਿਆ ਸੀ।  ਅਸੀ ਉਵੇਂ ਹੀ ਭਰੀ ਭਰਾਈ ਪਲੇਟ ਛੱਡਕੇ ਖਾਣੇ ਦੇ ਪੰਡਾਲ ਚੌ ਘਰੇ ਆ ਗਏ।ਫੇਰਿਆਂ ਵੇਲੇ ਵੀ ਸਾਡਾ ਸਾਰਿਆਂ ਦਾ ਰੋ ਰੋ ਕੇ ਬੁਰਾ ਹਾਲ ਸੀ।ਹੋਰ ਤਾਂ ਹੋਰ ਇਸ ਵਿਆਹ ਦੇ ਫੇਰੇ ਕਰਾਉਣ ਵਾਲਾ ਪੰਡਿਤ ਰਮੇਸਵਰ ਸਰਮਾਂ ਵੀ ਫੇਰੇ ਕਰਾਉਂਦਾ ਹੋਇਆ ਰੋ ਰਿਹਾ ਸੀ। 

ਭੈਣ ਸਾਡੇ ਦੋਹਾਂ ਘਰਾਂ ਵਿੱਚ    ਇੱਕੋ ਇੱਕ ਭੈਣ   ਸੀ  ਤੇ ਭੈਣ ਹੀ ਸਭ ਤੋ ਵੱਡੀ ਸੀ ਇਸ ਲਈ ਇਹ ਸਾਡੇ ਘਰ ਚ ਪਹਿਲਾ ਵਿਆਹ ਸੀ ।ਰਿਸਤੇ ਦੀ  ਦਸ  ਪਾਪਾ ਜੀ ਦੇ ਪੁਰਾਣੇ ਕਾਨੂੰਨਗੋ ਲਾਲਾ ਚੰਦਗੀ ਰਾਮ ਨੇ ਪਾਈ ਸੀ। ਉਸ ਨੇ ਦੱਸਿਆ ਕੇ ਮੁੰਡੇ ਨੇ ਆਪਣੀ ਮਿਹਨਤ ਕਰਕੇ ਪੋਸਟ ਗਰੇਜੂਏਸਨ ਕੀਤੀ ਹੋਈ ਹੈ ਤੇ ਸਿੰਚਾਈ ਮਹਿਕਮੇ ਵਿੱਚ ਜਿਲਂੇਦਾਰ ਸਿਲੈਕਟ ਹੋਇਆ ਹੈ। ਪਾਪਾ ਲਈ ਚੰਗੀ ਡਿਗਰੀ ਤੇ ਗਜਟਿਡ ਪੋਸਟ  ਲਈ ਕਾਫੀ ਸੀ ਰਿਸਤਾ ਕਰਨ ਲਈ। ਤੇ  ਫਿਰ ਉਹਨਾ ਨੇ ਬਿਨਾ ਮੁੰਡਾ ਦੇਖੇ ਤੇ ਬਿਨਾਂ ਘਰਬਾਰ ਦੀ ਖੋਜਬੀਨ ਕੀਤੇ ਹੀ ਹਾਂ ਕਰ ਦਿੱਤੀ। ਮੁੰਡੇ ਨੂੰ ਉਹਨਾ ਦੂਰ ਸਾਈਕਲ ਤੇ ਜਾਂਦੇ ਨੂੰ ਹੀ ਵੇਖਿਆ ਸੀ। ਇਹ ਉਹਨਾ ਦਾ ਤਜੁਰਬਾ ਤੇ ਪਾਰਖੂ ਨਜਰ ਹੀ ਸੀ। ਇਹੀ ਤਾਂ ਇੱਕ ਚੰਗੇ ਜੋਹਰੀ ਦੀ ਪਹਿਚਾਣ ਹੁੰਦੀ  ਹੈ।ਫਿਰ ਮੇਰੀ ਮਾਂ ਦੇ ਬਾਰ ਬਾਰ ਕਹਿਣ ਤੇ ਮੈਨੂੰ ਤੇ ਮੇਰੇ ਦੋਸਤ ਸaਾਮ ਚੁੱਘ ਨੂੰ ਮੁੰਡਾ ਵੇਖਣ ਲਈ ਭੇਜਿਆ ਗਿਆ। ਚਾਹੇ ਮੈ ਭੈਣ ਨਾਲੋ ਦੋ ਸਾਲ ਛੋਟਾ ਸੀ ਤੇ ਮੇਰਾ ਦੋਸਤ ਮੈਥੋ ਵੀ ਦੋ ਸਾਲ ਛੋਟਾ ਪਰ ਸਾਨੂੰ ਮਾਣ ਬਖਸaਦੇ ਹੋਏ ਬਹੁਤ ਵੱਡੇ ਮਿਸaਨ ਤੇ ਭੇਜਿਆ । ਦੂਜੀ ਗੱਲ ਇਹ ਵੀ ਸੀ ਕਿ ਉਥੇ ਚਾਰ ਮਰਲਾ ਕਲੋਨੀ ਵਿੱਚ ਮੇਰੇ ਦੋਸਤ ਦੇ ਮਾਮਾ ਜੀ ਰਹਿੰਦੇ ਸਨ ਜੋ ਕਿਸੇ ਸਕੂਲ ਚ ਹੈਡ ਮਾਸਟਰ ਲੱਗੇ ਹੋਏ ਸਨ ਤੇ  ਸਾਡਾ ਰਾਤ ਰਹਿਣ ਦਾ ਪ੍ਰੋਗਰਾਮ ਵੀ  ਉਹਨਾ ਘਰ ਹੀ ਸੀ। ਅਸੀ ਦੋਵੇ ਮੇਰੇ ਹੋਣ ਵਾਲੇ ਜੀਜਾ ਜੀ ਤੇ ਉਸਦੇ ਪਰਿਵਾਰ ਨੂੰ ਮਿਲੇ ਕਾਫੀ ਸਮਾਂ ਉਹਨਾ ਦੇ ਨਾਲ ਰਹੇ ਆਪਣੀ ਤਸੱਲੀ ਕੀਤੀ  ਤੇ ਆਕੇ ਓ ਕੇ ਦੀ ਰਿਪੋਰਟ ਦੇ ਦਿੱਤੀ। ਪਾਪਾ ਜੀ ਵਿੱਚ ਇਕੱਲੇ ਫੈਸਲੇ ਲੈਣ ਦਾ ਬਹੁਤ ਵੱਡਾ ਗੁਣ ਸੀ ਤੇ ਉਹ ਹਰ ਤਰ੍ਹਾਂ ਦਾ ਰਿਸਕ ਲੈ ਲੈਦੇ ਸਨ।ਇਸੇ ਲਈ ਇਸ ਰਿਸaਤੇ ਵਿੱਚ ਉਹਨਾ ਕਿਸੇ ਨੂੰ ਵਿਚੋਲਾ ਨਹੀ ਬਣਾਇਆ ਤੇ ਆਪ ਹੀ ਆਪਣੀ ਬੁੱਧੀ ਤੇ ਸਿਆਣਪ ਨਾਲ ਇਸ ਕਾਰਜ ਨੂੰ ਸਿਰੇ ਚਾੜਣ ਵਿੱਚ ਜੁੱਟ ਗਏ। 


ਘਰ ਵਿੱਚ ਪਹਿਲਾ ਵਿਆਹ ਹੋਣ ਕਰਕੇ ਸਾਨੂੰ ਹਰ ਕੰਮ ਦਾ ਚਾਅ ਸੀ ਤੇ ਹਰ ਰਸਮ ਤੇ ਵਿਹਾਰ ਪੂਰੀ ਰੀਝ ਨਾਲ ਕੀਤਾ ਗਿਆ। ਬਾਕੀ ਉਸ ਸਮੇ ਸਾਡੀ ਪਿੱਠ ਮੇਰੀ ਕਰੋੜਪਤੀ ਮਾਸੀ ਨਾਲ ਲੱਗਦੀ ਸੀ ਤੇ ਉਹਨਾ ਦੀ ਰੀਸ ਵੀ ਕਰਨੀ ਚਾਹੁੰਦੇ ਸੀ। ਚਾਹੇ ਬੋਝਾ ਇੰਨਾ ਖੁਲ੍ਹਾ ਨਹੀ ਸੀ ਪਰ ਆਖਿਰ ਪਟਵਾਰੀ ਤੋ ਨਵੇ ਨਵੇ ਬਣੇ ਕਾਨੂੰਨਗੋ  ਦੀ ਲੜਕੀ ਦਾ ਵਿਆਹ ਸੀ। ਨਵੇ ਨਵੇ ਡਿਜਾਇਨਾ ਵਾਲੇ ਤਿੰਨ ਚਾਰ ਤਰ੍ਹਾਂ ਦੇ ਕਾਰਡ ਛਪਵਾਏ ਗਏ। ਵਿਆਹ ਲਈ ਸਾਰਾ ਫਰਨੀਚਰ ਤੇ ਦਾਜ ਦਾ ਕੱਪੜਾ ਬੰਿਠੰਡੇ ਤੋ ਖਰੀਦਿਆ ਗਿਆ।ਸਾਲਾਂ ਤੋ ਮੇਰੀ ਮਾਂ ਧੀ ਲਈ ਦਰੀਆਂ ਖੇਸ ਚਾਦਰਾਂ ਦਾ ਦਾਜ ਤਿਆਰ ਕਰ ਰਹੀ ਸੀ। ਮੈਨੂੰ ਵੀ  ਬਜਾਰ ਵਿੱਚ ਜਿਹੜੀ ਵੀ ਨਵੀ ਚੀਜ ਦਿਸਦੀ  ਭੈਣ ਦੇ ਦਾਜ ਲਈ ਖਰੀਦ ਲੈਦਾ।  ਦੋ ਜੀਪਾਂ ਰਿਸaਤੇਦਾਰਾਂ ਤੇ ਕਰੀਬੀਆਂ ਦੀਆਂ  ਭਰ ਕੇ ਲੈ ਗਏ ਅਸੀ ਸਗਨ ਵਾਲੇ ਦਿਨ। ਸaਗਨ ਚ ਦੇਣ ਲਈ ਅਸੀ ਪ੍ਰੀਆਂ ਸਕੂਟਰ ਬਲੈਕ ਵਿੱਚ ਪਹਿਲਾਂ ਹੀ ਹਿਸਾਰ ਤੋ ਖਰੀਦ ਲਿਆ ਸੀ। ਪਾਪਾ ਜੀ ਨੇ  ਪੈਟਰੋਲ ਦੀ ਟੈਕੀ ਭਰਾਉਣ ਲਈ ਮੈਨੂੰ ਪੰਜਾਹ ਦਾ ਨੋਟ ਦਿੱਤਾ ਜਿਸ ਵਿੱਚੋ ਵੀ  ਪੰਪ ਵਾਲੇ ਨੇ ਮੈਨੂੰ ਕੁਝ ਪੈਸੇ ਵਾਪਿਸ ਕਰ ਦਿੱਤੇ ਸਨ।ਵਿਆਹ ਵੇਲੇ  ਹਰ ਬਾਰਾਤੀ ਨੂੰ  ਇੱਕ  ਸਟੀਲ ਦਾ ਗਿਲਾਸ ਤੋਹਫੇ ਵਜੋਂ ਦੇਣ ਲਈ  ਨਵੀ ਜੋੜੀ ਦਾ ਨਾਮ ਖੁਦਵਾਕੇ ਸੋ ਗਿਲਾਸਾਂ ਦਾ  ਪਹਿਲਾ ਹੀ ਇੰਤਜਾਮ ਕਰ ਲਿਆ ਸੀ।  

ਹਫਤਾ ਕੁ ਪਹਿਲਾ ਹੀ ਹਲਵਾਈ ਆਪਣੇ ਕੜਾਹੇ ਖੁਰਚਣੇ ਤੇ ਝਾਰਨੀਆਂ  ਲੈਕੇ ਆ ਗਿਆ। ਵੱਡੀਆਂ ਵੱਡੀਆਂ  ਚੁਰਾਂ ਪੱਟੀਆਂ ਗਈਆਂ । ਪਿੰਡਾਂ ਚੋ ਦੁੱਧ ਦੇ ਡਰੰਮ ਆਉਣੇ ਸੁਰੂ ਹੋ ਗਏ। ਰਿਸaਤੇਦਾਰੀ ਚੋ ਮੇਰੇ ਚਾਚਾ ਲੱਗਦੇ ਮੱਖਣ ਮੌਂਗੇ  ਨੂੰ ਹਲਵਾਈ ਦੇ ਨਾਲ ਪ੍ਰਬੰਧਕ ਤੇ ਸਲਾਹਕਾਰ ਲਾਇਆ ਗਿਆ। ਹਲਵਾਈ ਦੇ ਸਹਾਇਕ ਵਜੋ ਖੋਖਰ ਪਿੰਡ ਦੇ ਚੋਕੀਦਾਰ ਗੰਗਾ ਰਾਮ ਦੀ ਡਿਊਟੀ ਲਾਈ ਗਈ।ਉਸਨੇ ਮਿਠਾਈ ਬਣਾ ਬਣਾ ਕੇ ਮੰਜਿਆਂ ਤੇ ਰੱਖਕੇ ਕਮਰੇ ਭਰ ਦਿੱਤੇ। ਬਰਾਤ ਦੇ ਸਵਾਗਤ ਲਈ  ਡਰਾਈ ਫਰੂਟ ਦੇ ਸੋ ਲਿਫਾਫੇ ਤਿਆਰ ਕਰਨ ਲਈ ਸaਹਿਰ ਦੇ ਪ੍ਰਸਿੱਧ ਪੰਸਾਰੀ ਲਾਲਾ ਰੋਣਕ ਰਾਮ ਨੇ ਤੋਲ ਤੋਲ ਕੇ ਉਹਨਾ ਵਿੱਚ ਕਾਜੂ, ਬਦਾਮ ਅਖਰੋਟ ਗਿਰੀ ਤੇ ਕਿਸaਮਿਸ ਭਰੀ। ਚਾਹੇ ਉਸ ਸਮੇ ਵੇਟਰ ਕਰਨ ਦਾ ਬਹੁਤਾ ਰਿਵਾਜ ਨਹੀ ਸੀ ਪਰ ਅਸੀ ਫਿਰ ਵੀ ਦੋ ਵੇਟਰ ਕੀਤੇ।  ਉਹ ਵੀ ਸਿਰਫ ਖਾਲੀ ਗਿਲਾਸ ਤੇ ਜੂਠੇ ਭਾਂਡੇ ਚੁਕਣ ਲਈ। ਬਾਕੀ ਬਰਾਤ ਦੀ ਸੇਵਾ ਸੰਭਾਲ ਦਾ ਜਿੰਮਾ ਸਾਡੇ ਤਰੁਣ ਸੰਗਮ ਨਾਮ ਦੇ ਯੁਵਾ ਕਲੱਬ ਨੇ ਲਿਆ । ਇਸ ਵਿੱਚ  ਮੇਰੇ ਦੋਸਤ sham chugh ਤੋ ਇਲਾਵਾ ਸਤ ਭੂਸਣ ਗਰੋਵਰ, ਰੋਮੀ ਗਰੋਵਰ, ਯਸ ਨਾਗਪਾਲ, ਰਮੇਸ ਝਾਲਰੀਆਂ, ਸੁਰਿੰਦਰ ਵਧਵਾ ਤੇ vijay sethi  ਸਾਮਿਲ ਸਨ। ਬਰਾਤੀਆਂ ਦੀ ਹੱਥੀ ਸੇਵਾ ਕਰਨਾ ਹੀ  ਸਾਡਾ ਮੰਤਵ ਸੀ। ਛੋਟੋ ਭਰਾ ਅਸੋਕ ਦੀ ਪ੍ਰਧਾਨਗੀ ਹੇਠ ਚਲਦੀ ਇੰਟਰੈਕਟ ਕਲੱਬ ਦੀ ਜੂਨੀਅਰ ਬ੍ਰਿਗੇਡ ਨੇ ਸਜਾਵਟ ਆਦਿ ਦਾ ਕੰਮ ਸੰਭਾਲਿਆ ਹੋਇਆ ਸੀ। ਕਲੱਬ ਦੇ ਸੰਜੇ ਗਰੋਵਰ, ਭੂਪੀ ਪਹੂਜਾ, ਬੱਬੂ ਕੋਚਰ  ਰਾਜਿੰਦਰa ਗਰਗ ਬੰਟੀ ਮੌਂਗਾ ਤੇ ਸੁਧੀਰ ਜਿੰਦਲ ਨੇ ਲੱਕੜ ਦਾ ਬੂਰਾ ਰੰਗਕੇ ਗਲੀ ਵਿੱਚ ਸਜਾਵਟ ਕੀਤੀ ਸੀ । ਉਹ ਕੰਮ ਕਰਦੇ ਕਰਦੇ ਰਾਤ ਨੂੰ ਥੱਕ ਕੇ ਫਾਲਤੂ ਪਈਆਂ ਕਨਾਤਾਂ ਵਿਛਾਕੇ ਤੇ ਕਨਾਤਾਂ ਹੀ ਉਪੱਰ ਲੈ ਕੇ ਸੋ ਗਏ। ਜਦੋ ਮੇਰੀ ਮਾਂ ਨੇ ਪੋਹ ਦੇ ਮਹੀਨੇ ਵਿੱਚ ਜੁਆਕਾਂ ਨੂੰ ਠੁਰ ਠੁਰ ਕਰਦੇ ਵੇਖਿਆ ਤਾਂ ਉਸ ਨੇ ਝੱਟ ਹੀ ਉਹਨਾ ਤੇ ਕੰਬਲ ਦੇ ਦਿੱਤੇ।ਆਪਣੀ ਜਿੱਦ ਨੂੰ ਬਰਕਰਾਰ ਰੱਖਦਿਆਂ ਅਸੀ ਮੇਰੇ ਮਾਮੇ ਮਾਸੀ ਤੇ ਚਚੇਰੇ ਭਰਾਵਾਂ ਨੂੰ ਕੋਈ ਕੰਮ ਨਹੀ ਸੀ ਆਖਿਆ । ਹਾਂ ਵਿਆਹ ਵਿੱਚ ਮੇਰੇ ਛੋਟੇ ਤਿੰਨਾਂ ਮਾਮਿਆਂ ਤੇ ਮਾਮੀਆਂ ਨੇ ਹਰ ਕੰਮ ਨੂੰ ਦਿਲੋ ਆਪਣਾ ਸਮਝਕੇ ਕੀਤਾ।ਤੇ ਮੇਰੀਆਂ ਮਾਸੀਆਂ ਵੀ ਆਪਣੀ ਕੀਮਤੀ ਸਲਾਹ ਦਿੰਦੀਆਂ ਰਹੀਆਂ।ਸਾਡੇ ਭਾਈਚਾਰੇ ਤੇ ਸਾਡੇ ਪਾਰਵਾਰਿਕ ਮਿੱਤਰ ਚੰਨੀ ਸੇਠੀ ਦੇ ਪਰਿਵਾਰ ਨੇ ਸਾਨੂੰ ਹੋਸਲਾ ਤੇ ਨੇਕ ਸਲਾਹ ਦੇਣ ਲਈ ਕਦੇ ਪੈਰ ਪਿੱਛੇ ਨੂੰ ਨਹੀ ਖਿਸਕਾਇਆ।ਮੇਰੇ ਦੋਸਤ ਸਾਮ ਚੁੱਘ ਕੋਲ  ਹੋਰ ਜਿੰਮੇਦਾਰੀਆਂ ਤੋ ਇਲਾਵਾ ਪੈਸੇ ਟਕੇ ਦਾ ਹਿਸਾਬ ਵੀ ਸੀ। ਹਰ ਕਿਸਮ ਦੇ ਭੁਗਤਾਨ ਤੇ ਕਰੀਬੀਆਂ ਵਲੋ ਦਿੱਤੇ ਗਏ ਸaਗਨ ਦਾ ਸਾਰਾ ਲੇਖਾ ਜੋਖਾ ਵੀ ਉਸ ਕੋਲੇ ਹੀ ਸੀ।  

ਬਰਾਤ ਦਾ ਖਾਣ ਪੀਣ ਦਾ ਪੰਡਾਲ ਅਸੀ ਸਾਡੇ ਘਰਦੇ ਨਾਲ ਹੀ ਖਾਲੀ ਪਈ ੰਿਤੰਨ ਵਿਸਵੇ ਜਗ੍ਹਾ ਵਿੱਚ ਲਾਇਆ ਸੀ। ਉਸ ਸਮੇ ਵੀ ਅਸੀ ਰਿਵਾਇਤੀ ਰੰਗਦਾਰ ਸaਮਿਆਨੇ ਤੇ ਕਨਾਤਾਂ ਲਗਾਉਣ ਦੀ ਬਜਾਏ ਮਲੋਟ ਦੇ ਪੰਜਾਬ ਟੈਂਟ ਹਾਊਸ ਤੌ ਵਾਈਟ ਹਾਊਸ ਮੰਗਵਾਇਆ। ਚਿੱਟੀਆਂ ਸੀਲਿੰਗਾਂ, ਚਿੱਟੇ ਪਰਦੇ ਤੇ ਥੱਲੇ ਵੀ ਚਿੱਟੀਆਂ ਚਾਦਰਾਂ। ਟੈਂਟ ਲਾਉਣ ਲਈ ਲਾਏ ਗਏ ਬਾਂਸਾਂ ਤੇ ਬੱਲੀਆਂ ਨੂੰ  ਪੁਆਏ ਗਏ  ਚਿੱਟੇ ਪਜਾਮਿਆਂ ਨੂੰ ਵੇਖ ਕੇ ਲੋਕ ਹੈਰਾਨ ਹੁੰਦੇ ਹਨ।ਚੰਗੇ ਹਲਵਾਈ ਦੁਆਰਾ ਤਿਆਰ ਪਨੀਰ ਦੀਆਂ ਸਬਜੀਆਂ, ਚਾਵਲਾਂ ਵਿੱਚ ਪਾਇਆ ਪਨੀਰ ਤੇ ਕਾਜੂ ਹਰ ਤਰਾਂ ਦਾ ਜੂਸ ਤੋ ਇਲਾਵਾ ਸਾਰੀ ਬਰਾਤ ਨੂੰ ਦੁੱਧ ਹੀ ਵਰਤਾਇਆ ਗਿਆ। ਸਿਰਫ ਮੰਗਣ ਤੇ ਹੀ ਚਾਹ ਦਿੱਤੀ ਗਈ। ਸਬਜੀਆਂ ਵਿੱਚ ਵੀ ਪਾਇਆ ਕਾਜੂ ਕਿਸaਮਸ ਤੇ ਖੋਆ ਲੋਕਾਂ ਨੇ ਸਾਇਦ ਪਹਿਲੀ ਵਾਰੀ ਵੇਖਿਆ ਸੀ। 

ਵਿਆਹ ਦੇ ਨਿਸਚਤ ਦਿਨ ਤੱਕ ਸਰਕਾਰ ਨੇ ਵੀ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਸਨ। ਸਬੱਬ ਇਹ ਬਣਿਆ ਕਿ ਉਸ ਸਮੇ ਦਿੱਲੀ ਵਿੱਚ ਏਸaੀਅਨ ਗੇਮਜ ਹੋ ਰਹੀਆਂ ਸਨ। ਸਾਰੇ ਸਕੂਲਾਂ ਕਾਲਜਾਂ ਨੂੰ ਅਠਾਰਾਂ ਨਵੰਬਰ ਤੋ ਪੰਜ ਦਿਸੰਬਰ ਤੱਕ ਬੰਦ ਕਰ ਦਿੱਤਾ ਗਿਆ ਸੀ ਤੇ ਪੰਜ ਦਿੰਸਬਰ ਨੂੰ  ਹੀ ਵਿਆਹ ਸੀ।ਕਈ ਦਿਨ ਕੰਮ ਦੀ ਮਾਰਾਮਾਰੀ ਚਲਦੀ ਰਹੀ। ਸਵੇਰ ਤੋ ਲੈ ਕੇ ਰਾਤੀ ਬਾਰਾਂ ਵਜੇ ਤੱਕ ਅਸੀ ਕੋਈ ਨਾ ਕੋਈ ਕੰਮ ਕਰਦੇ ਰਹਿੰਦੇ। ਹੁਣ ਮੇਰੇ ਦੋਸਤ ਦਾ ਪੱਕਾ ਠਿਕਾਣਾ ਵੀ ਸਾਡਾ ਘਰ ਹੀ ਹੁੰਦਾ ਸੀ ।ਉਹ ਬੱਸ ਨਹਾਉਣ ਤੇ ਕਪੜੇ ਬਦਲਣ ਲਈ ਹੀ ਆਪਣੇ ਘਰ ਜਾਂਦਾ। ਕਈ ਵਾਰੀ ਅਸੀ ਭੈਣ ਦੀ ਵਿਦਾਈ ਨੂੰ ਯਾਦ ਕਰਕੇ ਰੋਣਾ ਚਹਾਉਦੇ ਪਰ ਸਾਡੇ ਕੋਲ ਰੋਣ ਦਾ ਟਾਇਮ ਹੀ ਨਹੀ ਸੀ ਹੁੰਦਾ।ਕਿਉਕਿ ਸaਾਮ ਚੁੱਘ ਦੇ ਵੀ ਸਕੀ ਭੈਣ ਨਹੀ ਸੀ ਤੇ ਉਸ ਨੂੰ ਵੀ ਭੈਣ ਦਾ ਪਿਆਰ ਇਥੋ ਹੀ ਮਿਲਿਆ ਸੀ।

ਭੈਣ ਦੇ ਵਿਆਹ ਦਾ ਲੱਗਭਗ ਹਰ ਕੰਮ ਮੈ ਆਪਣੇ ਹੱਥੀ ਹੀ ਕਰਿਆ।ਦਾਜ ਤੇ ਗਹਿਣਾਂ ਗੱਟਾ ਖਰੀਦਣ ਵੇਲੇ ਵੀ ਮੈ ਹਾਜਰ ਸੀ।ਸਾਰੀ ਖਰੀਦਦਾਰੀ ਵਿੱਚ ਮੇਰੀ ਰਾਇ ਨੂੰ ਕਾਫੀ ਅਹਿਮੀਅਤ ਦਿੱਤੀ ਗਈ।ਵਿਆਹ ਨੂੰ ਯਾਦਗਾਰੀ ਬਨਾਉਣ ਲਈ ਅਸੀ ਬਲੈਕ ਐੰਡ ਵਾਈਟ ਤੋ ਇਲਾਵਾ ਪੰਦਰਾਂ ਕੁ ਫੋਟੋਆਂ ਰੰਗੀਨ ਵੀ ਖਿਚਵਾਈਆਂ ਜੋ ਸਾਇਦ ਬਹੁਤ ਸਮੇ ਬਾਅਦ ਮੁਬੰਈ ਤੋ ਬਣਕੇ ਆਈਆਂ ਸਨ । ਵਿਆਹ ਤੋ ਕਾਫੀ ਸਮਾਂ ਬਾਅਦ ਤਕ ਅਸੀ ਘਰੇ ਭੈਣ ਦੀ ਕਮੀ ਮਹਿਸੂਸ ਕਰਦੇ ਰਹੇ।ਸਾਨੂੰ ਪਰਿਵਾਰ ਅਧੂਰਾ ਅਧੂਰਾ ਜਿਹਾ ਲੱਗਦਾ ਸੀ।    ਇਸ ਤਰਾਂ ਮੈ ਆਪਣੇ ਹੱਥੀ  ਭੈਣ ਦੀ ਡੋਲੀ ਤੋਰ ਕੇ ਆਪਣੇ ਦਿਲ ਦੇ ਅਰਮਾਨ ਪੂਰੇ ਕੀਤੇ । ਪਰ ਧੀ ਦਾ ਕੰਨਿਆ ਦਾਨ ਕਰਨ ਅਤੇ ਧੀ ਦੀ ਡੋਲੀ ਨਾ ਤੋਰ ਸਕਣ ਦੀ ਸਿੱਕ ਅਜੇ ਵੀ ਮਨ ਚ ਰੜਕਦੀ ਹੈ।  

Comments

Popular Posts